Breaking News
Home / India / 1 ਜੂਨ ਤੋਂ ਪੂਰੇ ਦੇਸ਼ ਚ’ ਬਦਲਣ ਜਾ ਰਹੇ ਹਨ ਇਹ ਬਹੁਤ ਹੀ ਜਰੂਰੀ ਨਿਯਮ-ਦੇਖੋ ਪੂਰੀ ਖ਼ਬਰ

1 ਜੂਨ ਤੋਂ ਪੂਰੇ ਦੇਸ਼ ਚ’ ਬਦਲਣ ਜਾ ਰਹੇ ਹਨ ਇਹ ਬਹੁਤ ਹੀ ਜਰੂਰੀ ਨਿਯਮ-ਦੇਖੋ ਪੂਰੀ ਖ਼ਬਰ

ਕੋਰੋਨਾ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਜਿੱਥੇ ਦੇਸ਼ ‘ਚ ਲਾਕਡਾਊਨ ਲਾਗੂ ਹੈ, ਉੱਥੇ ਇਸ ਵਿਚਕਾਰ 1 ਜੂਨ ਤੋਂ ਦੇਸ਼ ‘ਚ ਕੁਝ ਚੀਜ਼ਾਂ ਬਦਲਣ ਵਾਲੀਆਂ ਹਨ, ਇਹ ਬਦਲਾਅ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਹੈ। ਇਨ੍ਹਾਂ ਬਦਲਾਅ ‘ਚ ਰੇਲਵੇ, ਬੱਸ, ਏਅਰਲਾਈਨ ਨਾਲ ਜੁੜੀਆਂ ਸੁਵਿਧਾਵਾਂ ਸ਼ਾਮਲ ਹਨ। ਆਓ ਜਾਣਦੇ ਹਾਂ ਅਜਿਹੇ ਬਦਲਾਅ ਦੇ ਬਾਰੇ ‘ਚ ਗੋਏਅਰ ਕਰੇਗੀ ਫਲਾਈਟਾਂ ਦੀ ਸ਼ੁਰੂਆਤ – ਏਅਰਲਾਈਨ ਗੋਏਅਰ 1 ਜੂਨ ਤੋਂ ਆਪਣੀ ਘਰੇਲੂ ਉਡਾਣਾਂ ਸ਼ੁਰੂ ਕਰਨ ਵਾਲਾ ਹੈ। ਏਅਰਲਾਈਨ ਨੂੰ ਸਰਕਾਰੀ ਨਿਰਦੇਸ਼ਾਂ ਤੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਪਿਛਲੇ ਦਿਨੀਂ ਸਿਵਲ ਏਵੀਏਸ਼ਨ ਮਿਨਿਸਟਰ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ 25 ਮਈ ਤੋਂ ਦੇਸ਼ ਭਰ ‘ਚ ਘਰੇਲੂ ਪੈਸੇਂਜਰ ਉਡਾਣਾਂ ਸ਼ੁਰੂ ਹੋ ਜਾਣਗੀਆਂ ਪਰ ਇਸ ਲਈ ਪੈਸੇਂਜਰਾਂ ਤੇ ਏਅਰਲਾਈਨਜ਼ ਸਾਰਿਆਂ ਨੂੰ ਖ਼ਾਸ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਦੱਸ ਦੇਈਏ ਕਿ ਇਸ ਐਲਾਨ ਤੋਂ ਬਾਅਦ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। 1 ਜੂਨ ਤੋਂ 200 ਟਰੇਨਾਂ ਚੱਲਣਗੀਆਂ – ਰੇਲਵੇ ਨੂੰ 1 ਜੂਨ ਤੋਂ 200 ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ 100 ਟਰੇਨਾਂ ਹਨ ਪਰ ਆਉਣ-ਜਾਣ ਨੂੰ ਮਿਲਾ ਕੇ ਇਹ 200 ਟਰੇਨਾਂ ਹੋਣ ਜਾ ਰਹੀਆਂ ਹਨ। ਹਾਲ ਹੀ ‘ਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਸਬੰਧ ‘ਚ ਜਾਣਕਾਰੀ ਦਿੱਤੀ ਸੀ। ਇਨ੍ਹਾਂ ਟਰੇਨਾਂ ਦੀ ਬੁਕਿੰਗ ਵੀ ਐਲਾਨ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਗਈ ਸੀ, ਹਾਲਾਂਕਿ ਜ਼ਿਆਦਾਤਰ ਟਰੇਨਾਂ ‘ਚ ਵੇਟਿੰਗ ਲਿਸਟ ਹੈ। 1 ਜੂਨ ਤੋਂ ਚੱਲਣਗੀਆਂ ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ – ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ 1 ਜੂਨ ਤੋਂ ਸ਼ੁਰੂ ਹੋ ਸਕਦੀਆਂ ਹਨ। ਬੱਸ ‘ਚ ਬੈਠਣ ਤੋਂ ਪਹਿਲਾਂ ਯਾਤਰੀ ਦਾ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ। ਬੱਸ ‘ਚ ਕੰਡਕਟਰ ਨੂੰ ਸੀਟ ਦੇ ਸਾਹਮਣੇ ਸੈਨੇਟਾਈਜ਼ਰ ਦੀ ਬੋਤਲ ਰੱਖਣੀ ਹੋਵੇਗੀ। ਹਾਲਾਂਕਿ, ਇਹਤਿਆਤ ਦੇ ਤੌਰ ‘ਤੇ ਬੱਸ ‘ਚ ਸਮਰੱਥਾ ਦੇ ਅੱਧੇ ਹੀ ਯਾਤਰੀ ਸਫ਼ਰ ਕਰ ਸਕਣਗੇ। ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਹੁਣ ਸੌਖਾ ਨਹੀਂ ਹੋਵੇਗਾ ਇਹਨਾਂ ਥਾਂਵਾਂ ਤੇ ਜਾਣਾ ਕਿਉਂਕਿ 8 ਜੂਨ ਤੋਂ ਬਦਲ ਜਾਣਗੇ ਇਹ ਜਰੂਰੀ ਨਿਯਮ

ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਵੱਖ-ਵੱਖ ਬਿਮਾਰੀਆਂ ਤੋਂ …

Leave a Reply

Your email address will not be published. Required fields are marked *