Breaking News
Home / Punjab / ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ

ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ

ਬਠਿੰਡਾ-ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ ਭਰਾ ਦੀ ਰਾਹ ‘ਚ ਮੌਤ: ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲਣ ਗਏ ਭਰਾ ਨੂੰ ਕੀ ਪਤਾ ਸੀ ਕਿ ਇਹ ਉਸਦੀ ਆਪਣੀ ਭੈਣ ਨਾਲ ਆਖਰੀ ਮੁਲਾਕਾਤ ਹੋਵੇਗੀ , ਜਾਂਦੇ ਜਾਂਦੇ ਵੀ ਆਪਣਾ ਫਰਜ਼ ਨਿਭਾ ਗਿਆ ਭਰਾ ! ਬੜੇ ਚਾਵਾਂ ਨਾਲ ਭੈਣ ਨੂੰ ਰੱਖੜੀ ਤੋਂ ਪਹਿਲਾਂ ਮਿਲ ਕੇ ਆ ਰਹੇ ਭਰਾ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਸਰੀਰਕ ਪੱਖੋਂ ਅਸਮਰੱਥ (ਵਿਕਲਾਂਗ) ਉਕਤ ਵਿਅਕਤੀ ਬੱਸ ਸਟੈਂਡ ‘ਤੇ ਹੀ ਇਸ ਜਹਾਨ ਨੂੰ ਅਲਵਿਦਾ ਆਖ ਗਿਆ ।ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਬੱਸ ਸਟੈਂਡ ‘ਤੇ ਚੱਕਰ ਖਾ ਕੇ ਡਿੱਗ ਪਿਆ , ਜਿਸ ਉਪਰੰਤ ਉਸਨੂੰ ਹਸਪਤਾਲ ਵਿਖੇ ਲਿਜਾਇਆ ਗਿਆ , ਜਿੱਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ । ਹਸਪਤਾਲ ਪਹੁੰਚਾਉਣ ਵਾਲੀ ਸੰਸਥਾ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਤੇ ਇੱਕ ਵਿਅਕਤੀ ਗੰਭੀਰ ਹਾਲਤ ‘ਚ ਪਿਆ ਹੈ , ਜਿਸ ਉਪਰੰਤ ਸੰਸਥਾ ਦੇ ਮੈਂਬਰ ਉੱਥੇ ਪਹੁੰਚੇ ਅਤੇ ਉਸਨੂੰ ਹਸਪਤਾਲ ਲੈ ਕੇ ਗਏ , ਜਿੱਥੇ ਡਾਕਟਰਾਂ ਵੱਲੋਂ ਜਾਂਚ ਕੀਤੇ ਜਾਣ ਦੇ ਬਾਅਦ ਪਤਾ ਲੱਗਾ ਕਿ ਉਹ ਇਸ ਦੁਨੀਆਂ ‘ਚ ਨਹੀਂ ਰਿਹਾ।ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਮੋਬਾਈਲ ਫੋਨ ਤੋਂ ਮਿਲੇ ਨੰਬਰਾਂ ‘ਤੇ ਸੰਪਰਕ ਕਰਨ ਉਪਰੰਤ ਪਤਾ ਲੱਗਾ ਕਿ ਉਕਤ ਮ੍ਰਿਤਕ ਵਿਅਕਤੀ, ਜਿਸ ਦੀ ਉਮਰ 42 ਸਾਲ ਅਤੇ ਨਾਮ ਬਿੰਦਰ ਸਿੰਘ/ ਪੁੱਤਰ ਮੱਘਰ ਸਿੰਘ ਹੈ । ਬੁਰਜ ਰਾਠੀ ਵਿਖੇ ਰਹਿਣ ਵਾਲਾ ਇਹ ਵਿਅਕਤੀ ਅਪਾਹਜ਼ ਸੀ ਅਤੇ ਉਸਦੀ ਇੱਕ ਲੱਤ ( ਨਕਲੀ ) ਲੱਗੀ ਹੋਈ ਸੀ ।ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਮ੍ਰਿਤਕ ਬਿੰਦਰ ਸਿੰਘ ਰੱਖੜੀ ਤੋਂ ਪਹਿਲਾਂ ਹੀ ਗੋਬਿੰਦਪੁਰਾ ਵਿਖੇ ਆਪਣੀ ਭੈਣ ਨੂੰ ਮਿਲ ਕੇ ਆਇਆ ਅਤੇ ਘਰ ਵਾਪਸੀ ਸਮੇਂ ਬੱਸ ਸਟੈਂਡ ‘ਤੇ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਪੜਚੋਲ ਮਗਰੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

About Arsh

Check Also

ਪੰਜਾਬ ਸਰਕਾਰ ਨੇ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਕੀਤੀਆਂ ਜਾਰੀ

ਪੰਜਾਬ ਸਰਕਾਰ ਨੇ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਕੀਤੀਆਂ ਜਾਰੀ:ਚੰਡੀਗੜ੍ਹ : ਪੰਜਾਬ ਸਰਕਾਰ ਨੇ …

Leave a Reply

Your email address will not be published. Required fields are marked *