ਜਲੰਧਰ ਦੇ ਗ੍ਰੀਨ ਮਾਡਲ ਟਾਊਨ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਗੁਰਪ੍ਰੀਤ ਪੁੱਤਰ ਦੇਵਰਾਜ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਜਾਨ ਦੇ ਦਿੱਤੀ। ਉਸ ਨੇ ਆਪਣੇ ਗਲ ਵਿੱਚ ਰੱਸੀ ਪਾ ਕੇ ਛੱਤ ਨਾਲ ਲ-ਟ-ਕ ਕੇ ਇਹ ਕੰਮ ਕੀਤਾ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਮ੍ਰਤਕ ਨੇ ਮਾਲਕ ਮਕਾਨ ਦੁਆਰਾ ਉਸ ਨਾਲ ਧੱ-ਕਾ ਕਰਨ ਦੀ ਗੱਲ ਕਹੀ ਹੈ।ਮ੍ਰਤਕ ਲੱਗਭਗ 2 ਸਾਲ ਤੋਂ ਇਸ ਮਕਾਨ ਵਿੱਚ ਕਿਰਾਏ ਤੇ ਰਹਿ ਰਿਹਾ ਸੀ। ਉਹ ਇੱਕ ਬੱਚੀ ਦਾ ਪਿਤਾ ਹੈ। ਉਸ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕ ਦੇ ਭਰਾ ਲਵਜੀਤ ਨੇ ਦੱਸਿਆ ਹੈ ਕਿ ਉਸ ਦੇ ਭਰਾ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ ਅਤੇ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਹ ਕਦੇ ਕਦੇ ਉਨ੍ਹਾਂ ਨੂੰ ਮਿਲਣ ਆ ਜਾਂਦਾ ਸੀ। ਲਵਜੀਤ ਅਨੁਸਾਰ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਮਕਾਨ ਮਾਲਕ ਉਸ ਨੂੰ ਕਹਿ ਰਿਹਾ ਹੈ ਕਿ
ਜੇਕਰ ਤੂੰ ਇੱਥੋਂ ਜਾਣਾ ਚਾਹੁੰਦਾ ਹੈ ਤਾਂ ਇੱਕ ਲੱਖ ਰੁਪਏ ਦੇ ਕੇ ਚਲਾ ਜਾਹ। ਨਹੀਂ ਤਾਂ ਉਹ ਉਸ ਤੇ ਚੋ-ਰੀ ਦਾ ਦੋ-ਸ਼ ਲਗਾ ਦੇਵੇਗਾ। ਲਵਜੀਤ ਅਨੁਸਾਰ ਉਸ ਨੇ ਕੋਈ ਪੈਸਾ ਮਾਲਕ ਤੋਂ ਨਹੀਂ ਲਿਆ ਸੀ। ਉਹ ਕਿਰਾਏਦਾਰਾਂ ਤੋਂ ਕਿਰਾਇਆ ਇਕੱਠਾ ਕਰਕੇ ਮਕਾਨ ਮਾਲਕ ਨੂੰ ਦਿੰਦਾ ਸੀ। ਇਸ ਤੋਂ ਬਿਨਾਂ ਉਹ ਸਫ਼ਾਈ ਦਾ ਕੰਮ ਵੀ ਕਰਦਾ ਸੀ। ਲਾ-ਕ-ਡਾ-ਊ-ਨ ਕਰਕੇ ਉਸ ਦੀ ਨੌਕਰੀ ਛੁੱਟ ਗਈ। ਹੁਣ ਉਹ ਮਕਾਨ ਮਾਲਕ ਕੋਲ ਹੀ ਕੰਮ ਕਰਦਾ ਸੀ।
ਮਕਾਨ ਮਾਲਕ ਉਸ ਤੋਂ ਬਹੁਤ ਜ਼ਿਆਦਾ ਕੰਮ ਲੈਂਦਾ ਸੀ ਪਰ ਪੈਸੇ ਨਹੀਂ ਦਿੰਦਾ ਸੀ। ਲਵਜੀਤ ਦਾ ਕਹਿਣਾ ਹੈ ਕਿ ਪੈਸੇ ਮੰਗਣ ਤੇ ਮਕਾਨ ਮਾਲਕ ਨੇ ਉਸ ਦੀ ਖਿੱ-ਚ ਧੂ-ਹ ਕੀਤੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਹਸਪਤਾਲ ਤੋਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ। ਗੁਰਪ੍ਰੀਤ ਪੁੱਤਰ ਦੇਵਰਾਜ ਦੁਆਰਾ ਜਾਂ ਦੇਣ ਦੇ ਮਾਮਲੇ ਦੀ ਉਹ ਜਾਂਚ ਕਰ ਰਹੇ ਹਨ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Check Also
ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ
ਬਠਿੰਡਾ-ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਭੈਣ ਨੂੰ ਮਿਲ ਕੇ ਆ ਰਹੇ ਭਰਾ ਦੀ ਰਾਹ ‘ਚ …