Breaking News
Home / Bollywood / ਬਾਲੀਵੁੱਡ ਦੀ ਇਸ ਮਸ਼ਹੂਰ ਐਕਟਰ ਅਨੁਸ਼ਕਾ ਸ਼ਰਮਾਂ ਬਾਰੇ ਆਈ ਇਹ ਵੱਡੀ ਮਾੜੀ ਖ਼ਬਰ-ਦੇਖੋ ਪੂਰੀ ਖ਼ਬਰ

ਬਾਲੀਵੁੱਡ ਦੀ ਇਸ ਮਸ਼ਹੂਰ ਐਕਟਰ ਅਨੁਸ਼ਕਾ ਸ਼ਰਮਾਂ ਬਾਰੇ ਆਈ ਇਹ ਵੱਡੀ ਮਾੜੀ ਖ਼ਬਰ-ਦੇਖੋ ਪੂਰੀ ਖ਼ਬਰ

ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਖਿਲਾਫ ਵੈੱਬ ਸੀਰੀਜ਼ ‘ਪਤਾਲ ਲੋਕ’ ਵਿੱਚ ਕਥਿਤ ਤੌਰ ‘ਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ” ਲਈ ਸ਼ਿਕਾਇਤ ਦਰਜ ਕਰਵਾਈ ਹੈ।ਸਿੱਖ ਸੈੱਲ ਦੇ ਕੋ-ਕਨਵੀਨਰ ਜਸਪ੍ਰੀਤ ਸਿੰਘ ਮੱਟਾ ਅਨੁਸਾਰ ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੱਟਾ ਨੇ ਅਨੁਸ਼ਕਾ ਸ਼ਰਮਾ ਖਿਲਾਫ ਮੁਖਰਜੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਮਨਜੀਤ ਸਿੰਘ ਰਾਏ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ “ਕਾਨੂੰਨ ਅਨੁਸਾਰ ਬਣਦੀ ਕਾਰਵਾਈ” ਕਰਨ ਦਾ ਭਰੋਸਾ ਦਿੱਤਾ ਹੈ। ਮੱਟਾ ਨੇ ਕਿਹਾ ਕਿ – ” ਮਾਮਲਾ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ। ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ ਤੇ ਪ੍ਰਸਾਰਤ ਹੋਈ “ਪਾਤਾਲ ਲੋਕ” ਵੈਬ ਸੀਰੀਜ਼ ਦੇ ਕੁਝ ਕਿੱਸਿਆਂ ਵਿੱਚ ਬਹੁਤ ਵਿ ਵਾ ਦ ਪੂ ਰ ਨ ਦ੍ਰਿਸ਼ ਪ੍ਰਦਰਸ਼ਤ ਕੀਤੇ ਗਏ ਸਨ। ਇੱਕ ਸਿੱਖ ਆਦਮੀ ਇੱਕ ਔਰਤ ਨਾਲ ਬ ਲਾ ਤ ਕਾ ਰ ਕਰਦਾ ਹੋਇਆ ਦਿਖਾਇਆ ਗਿਆ ਹੈ। ਜਦੋਂ ਕਿ ਇੱਕ ‘ਅੰਮ੍ਰਿਤਧਾਰੀ’ ਸਿੱਖ ਇੱਕ ਮੂਕ ਦਰਸ਼ਕ ਵਜੋਂ ਇਸ ਘਟਨਾ ਨੂੰ ਵੇਖਦੇ ਹੋਏ ਵੇਖਿਆ ਗਿਆ ਹੈ ਅਤੇ ਦੂਸਰੇ ਵਿੱਚ ਇੱਕ ‘ਪੰਡਿਤ’ ਨੂੰ ਇੱਕ ਮੰਦਰ ਵਿੱਚ ਮੀਟ (ਮਾਸਾਹਾਰੀ) ਪਕਾਉਂਦੇ ਦਿਖਾਇਆ ਗਿਆ ਹੈ ਅਤੇ ਦੂਜਾ ਹਿੰਦੂ ਇਸ ਨੂੰ ਮੰਦਿਰ ਦੇ ਪਰਿਸਰ ਅੰਦਰ ਖਾਂਦਾ ਹੋਇਆ ਦਿਖਾਇਆ ਗਿਆ ਹੈ।ਮੱਟਾ ਨੇ ਕਿਹਾ ਕਿ ਕਈ ਸਿੱਖ ਭਰਾ ਮੇਰੇ ਕੋਲ ਪਹੁੰਚੇ ਅਤੇ ਕਿਹਾ ਕਿ ਇਸ ਵੈਬਸੀਰੀਜ਼ ਦੇ ਨਿਰਮਾਤਾਵਾਂ ਵਲੋਂ ਭਾਈਚਾਰੇ ਦੇ ਅਕਸ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਸ ਮਾਮਲੇ ‘ਚ ਦਖਲ ਦੇਣ ਅਤੇ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਹੈ। ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Leave a Reply

Your email address will not be published. Required fields are marked *